ਪੰਜਾਬ ਸਰਕਾਰ ਅਤੇ ਕਿਰਤ ਵਿਭਾਗ ਵੱਲੋਂ ਵਪਾਰੀ ਵਰਗ ਦੇ ਹਿੱਤ ਵਿੱਚ ਇੱਕ ਵੱਡਾ ਫ਼ੈਸਲਾ

ਚੰਡੀਗੜ੍ਹ 7 ਅਕਤੂਬਰ (ਹਰਜੀਤ ਕੁਮਾਰ) ਇੰਡੀਅਨ ਨਿਊਜ਼ : ਪੰਜਾਬ ਸਰਕਾਰ ਅਤੇ ਕਿਰਤ ਵਿਭਾਗ ਵੱਲੋਂ ਵਪਾਰੀ ਵਰਗ ਦੇ ਹਿੱਤ ਵਿੱਚ ਇੱਕ ਵੱਡਾ ਫ਼ੈਸਲਾ ਲੈਂਦਿਆਂ ਸੂਬੇ ਵਿੱਚ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ:

24 ਘੰਟੇ ਅਤੇ ਹਫ਼ਤੇ ਦੇਸੱਤ ਦਿਨ ਕਾਰੋਬਾਰ: ਪੰਜਾਬ ਵਿੱਚ ਹੁਣ ਸਾਰੇ ਰਜਿਸਟਰਡ ਕਮਰਸ਼ੀਅਲ ਅਦਾਰੇ ਅਤੇ ਦੁਕਾਨਾਂ ਆਪਣੀ ਲੋੜ ਅਤੇ ਸਹੂਲਤ ਅਨੁਸਾਰ ਸਾਲ ਦੇ 365 ਦਿਨ, ਹਫ਼ਤੇ ਦੇ ਸਾਰੇ 7 ਦਿਨ ਅਤੇ 24 ਘੰਟੇ ਖੁੱਲ੍ਹ ਸਕਣਗੀਆਂ।

ਮਾਲਕ ਦੀ ਇੱਛਾ ‘ਤੇ ਨਿਰਭਰ: ਕਿਸੇ ਵੀ ਦੁਕਾਨ ਨੂੰ ਪੂਰਾ ਦਿਨ ਜਾਂ ਰਾਤ ਖੁੱਲ੍ਹਾ ਰੱਖਣਾ ਹੈ ਜਾਂ ਨਹੀਂ, ਇਹ ਪੂਰੀ ਤਰ੍ਹਾਂ ਨਾਲ ਦੁਕਾਨਦਾਰ ਜਾਂ ਕਾਰੋਬਾਰੀ ਦੀ ਆਪਣੀ ਇੱਛਾ ‘ਤੇ ਨਿਰਭਰ ਕਰੇਗਾ।

ਕਰਮਚਾਰੀਆਂ ਲਈ ਨਿਯਮ: ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ 24 ਘੰਟੇ ਦੁਕਾਨ ਖੁੱਲ੍ਹੀ ਰੱਖਣ ਦਾ ਮਤਲਬ ਇਹ ਨਹੀਂ ਕਿ ਕੋਈ ਕਰਮਚਾਰੀ ਲਗਾਤਾਰ 24 ਘੰਟੇ ਕੰਮ ਕਰੇਗਾ। ਸਟਾਫ਼ ਦੀ ਡਿਊਟੀ ਸ਼ਿਫਟਾਂ ਦੇ ਹਿਸਾਬ ਨਾਲ ਲਗਾਉਣੀ ਹੋਵੇਗੀ ਅਤੇ ਕਿਰਤ ਕਾਨੂੰਨਾਂ (Labour Laws) ਮੁਤਾਬਕ ਮੁਲਾਜ਼ਮਾਂ ਨੂੰ ਹਫ਼ਤਾਵਾਰੀ ਛੁੱਟੀ ਤੇ ਹੋਰ ਬਣਦੇ ਹੱਕ ਦੇਣੇ ਲਾਜ਼ਮੀ ਹੋਣਗੇ।

ਮਹਿਲਾ ਕਰਮਚਾਰੀਆਂ ਦੀ ਸੁਰੱਖਿਆ: ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ, ਆਵਾਜਾਈ ਅਤੇ ਹੋਰ ਜ਼ਰੂਰੀ ਸਹੂਲਤਾਂ ਦਾ ਪ੍ਰਬੰਧ ਕਰਨਾ ਦੁਕਾਨ ਜਾਂ ਅਦਾਰੇ ਦੇ ਮਾਲਕ ਲਈ ਜ਼ਰੂਰੀ ਹੋਵੇਗਾ।

Leave a Comment