ਇੰਡੀਅਨ ਨਿਊਜ਼ ਵਿੱਚ ਨਵੀਂ ਨਿਯੁਕਤੀ, ਹਰਜੀਤ ਕੁਮਾਰ ਜ਼ਿਲ੍ਹਾ ਪ੍ਰੈੱਸ ਰਿਪੋਰਟਰ ਨਿਯੁਕਤ

ਹੁਸ਼ਿਆਰਪੁਰ 6 ਅਕਤੂਬਰ (ਸ਼ਿੰਦਰਪਾਲ ਸਿੰਘ ਚਾਹਲ) ਇੰਡੀਅਨ ਨਿਊਜ਼: ਇੰਡੀਅਨ ਨਿਊਜ਼ ਵੱਲੋਂ ਪੱਤਰਕਾਰਤਾ ਦੇ ਖੇਤਰ ਵਿੱਚ ਆਪਣੀ ਟੀਮ ਦਾ ਵਿਸਥਾਰ ਕਰਦਿਆਂ ਹਰਜੀਤ ਕੁਮਾਰ ਨੂੰ ਜ਼ਿਲ੍ਹਾ ਪ੍ਰੈੱਸ ਰਿਪੋਰਟਰ, ਹੁਸ਼ਿਆਰਪੁਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਇੰਡੀਅਨ ਨਿਊਜ਼ ਦੇ ਮੈਨੇਜਿੰਗ ਡਾਇਰੈਕਟਰ ਹਰਮਨ ਸਿੰਘ ਵੱਲੋਂ ਕੀਤੀ ਗਈ।

ਇਸ ਮੌਕੇ ਮੈਨੇਜਿੰਗ ਡਾਇਰੈਕਟਰ ਹਰਮਨ ਸਿੰਘ ਨੇ ਹਰਜੀਤ ਕੁਮਾਰ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇੰਡੀਅਨ ਨਿਊਜ਼ ਹਮੇਸ਼ਾ ਨਿਰਪੱਖ, ਸੱਚੀ ਅਤੇ ਲੋਕਾਂ ਨਾਲ ਜੁੜੀ ਪੱਤਰਕਾਰਤਾ ਨੂੰ ਤਰਜੀਹ ਦਿੰਦਾ ਹੈ। ਉਨ੍ਹਾਂ ਕਿਹਾ ਕਿ ਹਰਜੀਤ ਕੁਮਾਰ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ, ਨਿਰਪੱਖਤਾ ਅਤੇ ਪੇਸ਼ੇਵਰ ਢੰਗ ਨਾਲ ਨਿਭਾਉਂਦੇ ਹੋਏ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਮਹੱਤਵਪੂਰਨ ਖ਼ਬਰਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਜਾਗਰ ਕਰਨਗੇ।

ਹਰਜੀਤ ਕੁਮਾਰ ਨੇ ਇੰਡੀਅਨ ਨਿਊਜ਼ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਲਈ ਮੈਨੇਜਿੰਗ ਡਾਇਰੈਕਟਰ ਹਰਮਨ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੱਚੀ ਅਤੇ ਨਿਰਪੱਖ ਪੱਤਰਕਾਰਤਾ ਦੇ ਸਿਧਾਂਤਾਂ ‘ਤੇ ਚੱਲਦਿਆਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।

ਇੰਡੀਅਨ ਨਿਊਜ਼ ਪਰਿਵਾਰ ਵੱਲੋਂ ਹਰਜੀਤ ਕੁਮਾਰ ਨੂੰ ਨਵੀਂ ਜ਼ਿੰਮੇਵਾਰੀ ਲਈ ਦਿਲੋਂ ਸ਼ੁਭਕਾਮਨਾਵਾਂ।

Leave a Comment