ਇੰਡੀਅਨ ਨਿਊਜ਼ ਵਿੱਚ ਵੱਡੀਆਂ ਨਿਯੁਕਤੀਆਂ : ਗੌਰਵ ਗੋਰਾ ਬਿਊਰੋ ਚੀਫ਼ ਹੁਸ਼ਿਆਰਪੁਰ ਤੇ ਸਾਜਨ ਗਰੇਵਾਲ ਪ੍ਰੈੱਸ ਰਿਪੋਰਟਰ ਨਿਯੁਕਤ

ਹੁਸ਼ਿਆਰਪੁਰ 5 ਅਕਤੂਬਰ (ਰਾਮ ਸਿੰਘ ਅਜ਼ਾਦ) ਇੰਡੀਅਨ ਨਿਊਜ਼: ਇੰਡੀਅਨ ਨਿਊਜ਼ ਵੱਲੋਂ ਪੱਤਰਕਾਰਤਾ ਦੇ ਖੇਤਰ ਵਿੱਚ ਆਪਣੀ ਟੀਮ ਨੂੰ ਹੋਰ ਮਜ਼ਬੂਤ ਕਰਦਿਆਂ ਦੋ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਗੌਰਵ ਗੋਰਾ ਜੀ ਨੂੰ ਬਿਊਰੋ ਚੀਫ਼ ਹੁਸ਼ਿਆਰਪੁਰ ਅਤੇ ਸਾਜਨ ਗਰੇਵਾਲ ਜੀ ਨੂੰ ਰਿਪੋਰਟਰ ਜ਼ਿਲ੍ਹਾ ਹੁਸ਼ਿਆਰਪੁਰ ਨਿਯੁਕਤ ਕੀਤਾ ਗਿਆ ਹੈ।ਇਹ ਨਿਯੁਕਤੀਆਂ ਇੰਡੀਅਨ ਨਿਊਜ਼ ਦੇ ਮੈਨੇਜਿੰਗ ਡਾਇਰੈਕਟਰ ਹਰਮਨ ਸਿੰਘ ਵੱਲੋਂ ਕੀਤੀਆਂ ਗਈਆਂ। ਇਸ ਮੌਕੇ ਨਵ-ਨਿਯੁਕਤ ਸਾਜਨ ਗਰੇਵਾਲ ਅਤੇ ਗੌਰਵ ਗੋਰਾ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਮੈਨੇਜਿੰਗ ਡਾਇਰੈਕਟਰ ਹਰਮਨ ਸਿੰਘ ਨੇ ਕਿਹਾ ਕਿ ਇੰਡੀਅਨ ਨਿਊਜ਼ ਦਾ ਮੁੱਖ ਉਦੇਸ਼ ਸੱਚੀ, ਨਿਰਪੱਖ ਅਤੇ ਲੋਕ-ਹਿੱਤ ਨਾਲ ਜੁੜੀ ਖ਼ਬਰਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਨਵੀਆਂ ਨਿਯੁਕਤੀਆਂ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਖ਼ਬਰਾਂ ਦੀ ਕਵਰੇਜ ਨੂੰ ਹੋਰ ਮਜ਼ਬੂਤੀ ਮਿਲੇਗੀ।

ਨਵ-ਨਿਯੁਕਤ ਬਿਊਰੋ ਚੀਫ਼ ਗੌਰਵ ਗੋਰਾ ਅਤੇ ਰਿਪੋਰਟਰ ਸਾਜਨ ਗਰੇਵਾਲ ਨੇ ਇੰਡੀਅਨ ਨਿਊਜ਼ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ, ਨਿਰਪੱਖਤਾ ਅਤੇ ਸਮਰਪਣ ਨਾਲ ਨਿਭਾਉਣਗੇ।

Leave a Comment