ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਧਾਰਮਿਕ ਪ੍ਰੋਗਰਾਮਾਂ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਤਹਿਤ ਸੂਬਾ ਸਰਕਾਰ ਵੱਲੋਂ 4 ਸ਼ੋਭਾ ਯਾਤਰਾਵਾਂ ਕੱਢਣ ਦਾ ਐਲਾਨ ਕੀਤਾ ਗਿਆ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ, ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
ਮੰਤਰੀ ਚੀਮਾ ਨੇ ਦੱਸਿਆ ਕਿ ਇਨ੍ਹਾਂ ਯਾਤਰਾਵਾਂ ‘ਚ ਪਹਿਲੀ ਯਾਤਰਾ ਵਾਰਾਣਸੀ ਤੋਂ ਖੁਰਾਲਗੜ੍ਹ ਸਾਹਿਬ (30 ਨਵੰਬਰ ਤੋਂ 3 ਦਸੰਬਰ) ਤੱਕ ਕੱਢੀ ਜਾਵੇਗੀ, ਦੂਜੀ ਯਾਤਰਾ ਫ਼ਰੀਦਕੋਟ ਤੋਂ ਖੁਰਾਲਗੜ੍ਹ ਸਾਹਿਬ (2 ਦਸੰਬਰ ਤੋਂ 3 ਦਸੰਬਰ) ਤੱਕ ਕੱਢੀ ਜਾਵੇਗੀ, ਤੀਜੀ ਯਾਤਰਾ ਬਠਿੰਡਾ ਤੋਂ ਖੁਰਾਲਗੜ੍ਹ ਸਾਹਿਬ(1 ਦਸੰਬਰ ਤੋਂ 3 ਦਸੰਬਰ) ਤੱਕ ਕੱਢੀ ਜਾਵੇਗੀ, ਜਦਕਿ ਚੌਥੀ ਯਾਤਰਾ ਜੰਮੂ ਤੋਂ ਖੁਰਾਲਗੜ੍ਹ ਸਾਹਿਬ(30 ਨਵੰਬਰ ਤੋਂ 3 ਦਸੰਬਰ) ਤੱਕ ਕੱਢੀ ਜਾਵੇਗੀ।
ਇਸ ਸ਼ੋਭਾ ਯਾਤਰਾਵਾਂ ‘ਚ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਨਾਲ ਪ੍ਰਚਾਰ ਤੇ ਪ੍ਰਸਾਰ ਹੋਵੇਗੀ ਤੇ ਗੁਰੂ ਸਾਹਿਬਾਨ ਨਾਲ ਸੰਗਤਾਂ ਨੂੰ ਜੋੜਨ ਦਾ ਪ੍ਰੋਗਰਾਮ ਹੋਵੇਗਾ।
ਪਹਿਲੀ ਯਾਤਰਾ: ਵਾਰਾਣਸੀ ਤੋਂ ਖੁਰਾਲਗੜ੍ਹ ਸਾਹਿਬ ਰੂਟ
- ਗੁਰੂ ਦੀ ਕਾਸ਼ੀ-ਕਾਨਪੁਰ-ਦਿੱਲੀ-ਅੰਬਾਲਾ-ਐਸਏਐਸ ਨਗਰ- ਰੂਪਨਗਰ-ਖੁਰਾਲਗੜ੍ਹ ਸਾਹਿਬ
ਦੂਜੀ ਯਾਤਰਾ: ਫ਼ਰੀਦਕੋਟ ਤੋਂ ਖੁਰਾਲਗੜ੍ਹ ਸਾਹਿਬ ਰੂਟ
- ਫ਼ਰੀਦਕੋਟ-ਫਿਰੋਜ਼ਪੁਰ-ਮੋਗਾ-ਲੁਧਿਆਣਾ-ਐਸਬੀਐਸ ਨਗਰ-ਗੜ੍ਹਸ਼ੰਕਰ-ਖੁਰਾਲਗੜ੍ਹ ਸਾਹਿਬ
ਤੀਜੀ ਯਾਤਰਾ: ਬਠਿੰਡਾ ਤੋਂ ਖੁਰਾਲਗੜ੍ਹ ਸਾਹਿਬ ਰੂਟ
- ਬਠਿੰਡਾ-ਬਰਨਾਲਾ-ਮਾਨਸਾ-ਲਹਿਰਗਾਗਾ-ਸੰਗਰੂਰ-ਪਟਿਆਲਾ-ਫਤਿਹਗੜ੍ਹ ਸਾਹਿਬ-ਮੋਰਿੰਡਾ-ਰੂਪਨਗਰ,ਖੁਰਾਲਗੜ੍ਹ ਸਾਹਿਬ
ਚੌਥੀ ਯਾਤਰਾ: ਜੰਮੂ ਤੋਂ ਖੁਰਾਲਗੜ੍ਹ ਸਾਹਿਬ ਰੂਟ
- ਜੰਮੂ-ਪਠਾਨਕੋਟ-ਗੁਰਦਾਸਪੁਰ-ਅੰਮ੍ਰਿਤਸਰ-ਤਰਨਤਾਰਨ-ਕਪੂਰਥਲਾ-ਜਲੰਧਰ-ਹੁਸ਼ਿਆਰਪੁਰ-ਖੁਰਾਲਗੜ੍ਹ ਸਾਹਿਬ
