Punjabi man murders his wife in Canada.
ਕੈਨੇਡਾ ਵਿਚ ਪੰਜਾਬੀ ਪਰਵਾਰ ਪਲਾਂ ਵਿਚ ਖੇਰੂੰ ਖੇਰੂੰ ਹੋ ਗਿਆ ਜਦੋਂ ਔਰਤ ਦੀ ਹੱਤਿਆ ਕਰ ਦਿਤੀ ਗਈ ਅਤੇ ਪਤੀ ਨੂੰ ਪੁਲਿਸ ਫੜ ਕੇ ਲੈ ਗਈ ਜਦਕਿ ਦੋ ਬੱਚੇ ਨਾਨੀ ਦੀ ਉਂਗਲ ਫ਼ੜ ਕਿਸੇ ਅਣਦੱਸੀ ਥਾਂ ਵੱਲ ਚਲੇ ਗਏ। ਉਨਟਾਰੀਓ ਦੇ ਲੰਡਨ ਸ਼ਹਿਰ ਵਿਚ ਮੰਗਲਵਾਰ ਸ਼ਾਮ ਵਾਪਰੀ ਵਾਰਦਾਤ ਬਾਰੇ ਪੁਲਿਸ ਨੇ ਦੱਸਿਆ ਕਿ ਮੌਕਾ ਏ ਵਾਰਦਾਤ ’ਤੇ ਪੁੱਜੇ ਅਫ਼ਸਰਾਂ ਨੂੰ ਇਕ ਔਰਤ ਨਾਜ਼ੁਕ ਹਾਲਤ ਵਿਚ ਮਿਲੀ ਜਿਸ ਨੂੰ ਪੈਰਾਮੈਡਿਕਸ ਵੱਲੋਂ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿਤਾ। ਵਾਰਦਾਤ ਵਾਲੇ ਘਰ ਵਿੱਚੋ ਦੋਸ਼ੀ ਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ
