Massive fire at school; 24 children—including 19 girls and 5 boys—dead, 29 critically injured.
ਪੂਰਬੀ ਕਾਂਗੋ ਦੇ ਬਾਗੀਆਂ ਦੇ ਕਬਜ਼ੇ ਵਾਲੇ ਸ਼ਹਿਰ ‘ਬੁਕਾਵੂ’ ਵਿੱਚ ਇੱਕ ਦਿਲ-ਦਹਿਲਾਉਣ ਵਾਲਾ ਹਾਦਸਾ ਵਾਪਰਿਆ। ਇਥੇ ਭਿਆਨਕ ਅੱਗ ਨੇ ਸਕੂਲ ਕੰਪਲੈਕਸ ਅਤੇ ਨੇੜਲੇ ਸੰਘਣੀ ਆਬਾਦੀ ਵਾਲੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਘੱਟੋ-ਘੱਟ 24 ਸਕੂਲੀ ਬੱਚਿਆਂ ਦੀ ਮੌਤ ਹੋ ਗਈ।
ਮਰਨ ਵਾਲਿਆਂ ਵਿੱਚ 19 ਲੜਕੀਆਂ ਅਤੇ 5 ਲੜਕੇ ਸ਼ਾਮਲ ਹਨ। ਇਸ ਘਟਨਾ ਵਿੱਚ 29 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਝੁਲਸ ਗਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਸਥਾਨਕ ਸੂਤਰਾਂ ਅਤੇ ਚਸ਼ਮਦੀਦਾਂ ਅਨੁਸਾਰ ਅੱਗ ਉਸ ਸਮੇਂ ਲੱਗੀ ਜਦੋਂ ਬੱਚੇ ਕਲਾਸਾਂ ਲਗਾ ਰਹੇ ਸਨ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਜਦੋਂ ਬੱਚਿਆਂ ਨੇ ਸਕੂਲ ਦੀਆਂ ਇਮਾਰਤਾਂ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਭਗਦੜ ਮਚ ਗਈ। ਆਪਣੀਆਂ ਜਾਨਾਂ ਬਚਾਉਣ ਦੀ ਬੇਚੈਨੀ ਵਿੱਚ ਕੁਝ ਵਿਦਿਆਰਥੀਆਂ ਨੇ ਉੱਪਰਲੀਆਂ ਮੰਜ਼ਿਲਾਂ ਤੋਂ ਛਾਲ ਵੀ ਮਾਰ ਦਿੱਤੀ।
